-->

Ad Unit (Iklan) BIG

ਅੱਗ ਨਾਲ ਝੁਲਸੀ ਵਿਅਹੁਤਾ, ਮੌਤ

BARNALA TODAY
ਹੁਣ ਹਰ ਖ਼ਬਰ ਤੁਹਾਡੇ ਤੱਕ 
ਅੱਗ ਨਾਲ ਝੁਲਸੀ ਵਿਅਹੁਤਾ, ਮੌਤ
Feb 25th 2022, 10:19, by Barnala Today

Advertisement

ਸੋਨੀ ਪਨੇਸਰ , ਬਰਨਾਲਾ,25 ਫਰਵਰੀ 2022

     ਜਿਲ੍ਹੇ ਦੇ ਪਿੰਡ ਅਸਪਾਲ ਕਲਾਂ ਵਿਖੇ ਅੱਗ ਨਾਲ ਝੁਲਸ ਜਾਣ ਕਾਰਣ ਵਿਆਹੁਤਾ ਦੀ ਮੌਤ ਹੋ ਗਈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਕਰਮਜੀਤ ਕੌਰ (29) ਦੇ ਪਤੀ ਚਰਨਜੀਤ ਸਿੰਘ ਨੇ ਦੱਸਿਆ ਕਿ ਕਰਮਜੀਤ ਕੌਰ ਰਸੋਈ ਚ ਖਾਣਾ ਬਣਾਉਣ ਲਈ ਗੈਸ ਬਾਲਣ ਲੱਗੀ ਤਾਂ ਅਚਾਨਕ ਅੱਗ ਫੈਲ ਗਈ ਅਤੇ ਕਰਮਜੀਤ ਕੌਰ ਅੱਗ ਦੀ ਲੁਪੇਟ ਵਿੱਚ ਆ ਗਈ। ਇਹ ਦੁਰਘਟਨਾ, ੳਦੋਂ ਵਾਪਰੀ, ਜਦੋਂ ਕਰਮਜੀਤ ਕੌਰ ਘਰ ਵਿੱਚ ਇਕੱਲੀ ਸੀ। ਅੱਗ ਲੱਗਣ ਤੇ ਕਰਮਜੀਤ ਕੌਰ ਦੇ ਰੋਣ ਕੁਰਲਾਉਣ ਦੀ ਆਵਾਜ਼ ਸੁਣ ਕੇ ਆਲੇ-ਦੁਆਲੇ ਦੇ ਲੋਕਾਂ ਨੇ ਆ ਕੇ ਅੱਗ ਬੁਝਾਈ ਅਤੇ ਕਰਮਜੀਤ ਕੌਰ ਨੂੰ ਇਲਾਜ ਲਈ ਤੁਰੰਤ ਸਿਵਲ ਹਸਪਤਾਲ ਧਨੌਲਾ ਲਿਜਾਇਆ ਗਿਆ। ਜਿੱਥੋਂ ਡਾਕਟਰਾਂ ਵਲੋਂ ਮੁੱਢਲੀ ਸਹਾਇਤਾ ਦੇਣ ਉਪਰੰਤ ਉਸ ਨੂੰ ਸਿਵਲ ਹਸਪਤਾਲ ਸੈਕਟਰ 32 ਚੰਡੀਗੜ੍ਹ ਰੈਫਰ ਕਰ ਦਿੱਤਾ । ਪਰੰਤੂ, ਉੱਥੋਂ ਵੀ ਕੋਈ ਰਾਹਤ ਨਾ ਮਿਲਦੀ ਦੇਖ ਕਰਮਜੀਤ ਕੌਰ ਨੂੰ ਡੀ ਐਮ ਸੀ ਲੁਧਿਆਣਾ ਵਿਖੇ ਦਾਖਲ ਕਰਵਾਇਆ ਗਿਆ। ਜਿੱਥੇ ਉਸ ਦਾ ਚਾਰ ਦਿਨਾਂ ਤੋਂ ਇਲਾਜ ਚੱਲ ਰਿਹਾ ਸੀ । ਪਰ ਬੁਰੀ ਤਰਾਂ ਝੁਲਸ ਜਾਣ ਕਾਰਨ ਜਖਮਾਂ ਦੀ ਤਾਬ ਨਾ ਝੱਲਦਿਆਂ ਕਰਮਜੀਤ ਕੌਰ ਦੀ ਜੇਰੇ ਇਲਾਜ ਮੌਤ ਹੋ ਗਈ। ਕਰਮਜੀਤ ਕੌਰ ਆਪਣੇ ਪਿੱਛੇ ਦੋ ਧੀਆਂ ਅਤੇ ਚਾਰ ਕੁ ਮਹੀਨਿਆਂ ਦਾ ਇੱਕ ਪੁੱਤਰ ਛੱਡ ਕੇ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਈ । ਥਾਣਾ ਧਨੌਲਾ ਦੇ ਐਸ.ਐਚ.ਉ ਇੰਸਪੈਕਟਰ ਹਰਸਿਮਰਨਜੀਤ ਸਿੰਘ ਨੇ ਦੱਸਿਆ ਕਿ ਦੁਰਘਟਨਾ ਤੋਂ ਬਾਅਦ ਪੁਲਿਸ ਨੇ ਕਰਮਜੀਤ ਕੌਰ ਦੇ ਬਿਆਨ,ਗਜਟਿਡ ਅਫਸਰ ਦੀ ਮੌਜੂਦਗੀ ਵਿੱਚ ਕਲਮਬੰਦ ਕੀਤੇ ਸਨ, ਉਸ ਨੇ ਮਰਨ ਤੋਂ ਪਹਿਲਾਂ ਦਿੱਤੇ ਆਪਣੇ ਬਿਆਨ ਵਿੱਚ ਵੀ, ਉਕਤ ਦੱਸੀ ਘਟਨਾ ਦੀ ਹੀ ਪੁਸ਼ਟੀ ਕੀਤੀ ਸੀ। 

Advertisement
Advertisement

The post ਅੱਗ ਨਾਲ ਝੁਲਸੀ ਵਿਅਹੁਤਾ, ਮੌਤ appeared first on BARNALA TODAY.

You are receiving this email because you subscribed to this feed at blogtrottr.com.

If you no longer wish to receive these emails, you can unsubscribe from this feed, or manage all your subscriptions.

Related Posts

There is no other posts in this category.
Subscribe Our Newsletter