-->

Ad Unit (Iklan) BIG

ਲੁਧਿਆਣਾ ‘ਚ ਪਲਸ ਪੋਲੀਓ ਮੁਹਿੰਮ 27 ਤੋਂ ਸ਼ੁਰੂ

BARNALA TODAY
ਹੁਣ ਹਰ ਖ਼ਬਰ ਤੁਹਾਡੇ ਤੱਕ 
ਲੁਧਿਆਣਾ 'ਚ ਪਲਸ ਪੋਲੀਓ ਮੁਹਿੰਮ 27 ਤੋਂ ਸ਼ੁਰੂ
Feb 25th 2022, 11:34, by Jaspreet Kaur

Advertisement

ਲੁਧਿਆਣਾ 'ਚ ਪਲਸ ਪੋਲੀਓ ਮੁਹਿੰਮ 27 ਤੋਂ ਸ਼ੁਰੂ
– ਵਸਨੀਕਾਂ ਨੂੰ ਜਾਗਰੂਕ ਕਰਨ ਲਈ ਕੀਤਾ ਪੋਸਟਰ ਜਾਰੀ


ਦਵਿੰਦਰ ਡੀ.ਕੇ,ਲੁਧਿਆਣਾ, 25 ਫਰਵਰੀ 2022

   ਸਿਵਲ ਸਰਜਨ ਲੁਧਿਆਣਾ ਡਾ. ਐਸ.ਪੀ. ਸਿੰਘ ਵੱਲੋ ਅੱਜ਼ ਮਿਤੀ 27 ਫਰਵਰੀ 2022 ਤੋ ਸ਼ੁਰੂ ਹੌਣ ਵਾਲੀ ਪਲਸ ਪੋਲੀਓ ਮੁਹਿੰਮ ਦੇ ਸਬੰਧ ਵਿਚ ਆਮ ਲੋਕਾਂ ਨੂੰ ਜਾਗਰੂਕ ਕਰਨ ਦੇ ਲਈ ਪੋਸਟਰ ਜਾਰੀ ਕੀਤਾ ਗਿਆ। ਸਿਵਲ ਸਰਜਨ ਡਾ.ਐਸ.ਪੀ. ਸਿੰਘ ਨੇ ਅੱਗੇ ਦੱਸਿਆ ਕਿ ਭਲਕੇ 26 ਫਰਵਰੀ, 2022 ਤੋ ਸਹਿਰ ਦੇ ਵੱਖ-ਵੱਖ ਇਲਾਕਿਆ ਵਿਚ ਰਿਕਸ਼ਿਆ ਤੇ ਲਾਊਡ ਸਪੀਕਰ ਲਗਾ ਕੇ ਵੀ ਪ੍ਰਚਾਰ ਸ਼ੁਰੂ ਕੀਤਾ ਜਾਵੇਗਾ। ਉਨ੍ਹਾ ਕਿਹਾ ਕਿ ਪਲਸ ਪੋਲੀਓ ਮੁਹਿੰਮ ਜਿਲ੍ਹੇ ਭਰ ਵਿਚ 27 ਫਰਵਰੀ ਤੋਂ ਸ਼ੁਰੂ ਹੋ ਕੇ 01 ਮਾਰਚ ਤੱਕ ਚੱਲੇਗੀ।
   ਡਾ. ਸਿੰਘ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਸਿਹਤ ਕਰਮੀਆਂ ਵੱਲੋਂ 0 ਤੋਂ 5 ਸਾਲ ਦੇ 479903 ਬੱਚਿਆਂ ਨੂੰ ਪੋਲੀਓ ਰੋਕੂ ਬੂੰਦਾਂ ਪਿਲਾਈਆਂ ਜਾਣਗੀਆਂ। ਉਨਾਂ ਦੱਸਿਆ ਕਿ ਜ਼ਿਲ੍ਹੇ ਭਰ ਦੇ ਵਿੱਚ ਮੁਹਿੰਮ ਨੂੰ ਨੇਪਰੇ ਚਾੜ੍ਹਨ ਲਈ 2760 ਟੀਮਾਂ ਅਤੇ 506 ਸੁਪਰਵਾਈਜਰ ਲਗਾਏ ਗਏ ਹਨ। ਐਤਵਾਰ ਨੂੰ ਜਿਲ੍ਹੇ ਭਰ ਵਿਚ ਪੋਲੀਓ ਬੂਥ ਲਗਾ ਕਿ ਬੱਚਿਆਂ ਨੂੰ ਬੂੰਦਾਂ ਪਿਲਾਈਆਂ ਜਾਣਗੀਆਂ, ਅਗਲੇ ਦਿਨ ਘਰ-ਘਰ ਜਾ ਕੇ ਸਿਹਤ ਵਿਭਾਗ ਦੇ ਕਰਮੀ ਰਹਿੰਦੇ ਬੱਚਿਆਂ ਨੂੰ ਬੂੰਦਾਂ ਪਿਲਾਉਣਗੇ।
  ਉਨਾਂ ਦੱਸਿਆ ਕਿ ਇਸ ਮੁਹਿੰਮ ਨੂੰ ਸਫਲਤਾ ਪੂਰਵਕ ਨੇਪਰੇ ਚਾੜ੍ਹਨ ਲਈ ਕੋਰੋਨਾ ਤੋ ਬਚਾਅ ਸਬੰਧੀ ਸਾਵਧਾਨੀਆਂ ਦੀ ਵਰਤੋ ਕੀਤੀ ਜਾਵੇਗੀ ਅਤੇ ਉਨਾਂ ਆਮ ਲੋਕਾਂ ਨੂੰ ਵੀ ਅਪੀਲ ਕੀਤੀ ਕਿ 0 ਤੋ 5 ਸਾਲ ਦੇ ਸਾਰੇ ਬੱਚਿਆਂ ਨੂੰ ਪੋਲਿਓ ਬੂਥਾਂ 'ਤੇ ਲਿਆ ਕਿ ਪੋਲੀਓ ਰੋਕੂ ਬੂੰਦਾਂ ਜਰੂਰ ਪਿਲਾਉਣ। ਉਨਾਂ ਦੱਸਿਆ ਕਿ ਪੇਡੂ ਖੇਤਰਾਂ ਵਿਚ ਇਹ ਮੁਹਿੰਮ ਤਿੰਨ ਦਿਨ ਅਤੇ ਲੁਧਿਆਣਾ ਸ਼ਹਿਰ, ਸਾਹਨੇਵਾਲ ਅਤੇ ਕੂੰਮਕਲਾਂ ਦੇ ਪੈਰੀ ਅਰਬਨ ਇਲਾਕਿਆ ਵਿਚ ਪੰਜ ਦਿਨ ਚੱਲੇਗੀ।

Advertisement
Advertisement

The post ਲੁਧਿਆਣਾ 'ਚ ਪਲਸ ਪੋਲੀਓ ਮੁਹਿੰਮ 27 ਤੋਂ ਸ਼ੁਰੂ appeared first on BARNALA TODAY.

You are receiving this email because you subscribed to this feed at blogtrottr.com.

If you no longer wish to receive these emails, you can unsubscribe from this feed, or manage all your subscriptions.

Related Posts

There is no other posts in this category.
Subscribe Our Newsletter