-->

Ad Unit (Iklan) BIG

ਸ਼ਿਵ ਕ੍ਰਿਪਾ ਸਦਾ ਹੀ ਭਗਤਾਂ ’ਤੇ ਬਣੀ ਰਹਿੰਦੀ ਹੈ : ਵਿਸ਼ਵਾਸ਼ ਸੈਣੀ

BARNALA TODAY
ਹੁਣ ਹਰ ਖ਼ਬਰ ਤੁਹਾਡੇ ਤੱਕ 
ਸ਼ਿਵ ਕ੍ਰਿਪਾ ਸਦਾ ਹੀ ਭਗਤਾਂ 'ਤੇ ਬਣੀ ਰਹਿੰਦੀ ਹੈ : ਵਿਸ਼ਵਾਸ਼ ਸੈਣੀ
Mar 1st 2022, 13:27, by Barnala Today

Advertisement

ਵਿਸ਼ਵਾਸ਼ ਸੈਣੀ ਨੇ ਵੱਡੀ ਸਟੇਜ ਲਾ ਕੇ ਝਾਕੀਆਂ ਦਾ ਕੀਤਾ ਸਵਾਗਤ


ਰਾਜੇਸ਼ ਗੌਤਮ , ਪਟਿਆਲਾ 1 ਮਾਰਚ 2022

        ਮਹਾਂ ਸ਼ਿਵਰਾਤਰੀ ਦੇ ਪਵਿੱਤਰ ਦਿਹਾੜੇ ਨੂੰ ਸਮਰਪਿਤ ਉਘੇ ਸਮਾਜ ਸੇਵਕ ਵਿਸ਼ਵਾਸ਼ ਸੈਣੀ ਕਾਲੂ ਅਤੇ ਉਨ੍ਹਾਂ ਦੀ ਟੀਮ ਨੇ ਆਰੀਆ ਸਮਾਜ ਚੌਕ ਵਿਖੇ ਵੱਡੀ ਸਟੇਜ ਲਾ ਕੇ 41ਵੀਂ ਸ਼ੋਭਾ ਯਾਤਰਾ ਵਿਚ ਪਹੁੰਚੀਆਂ ਝਾਕੀਆਂ ਅਤੇ ਕੀਰਤਨ ਮੰਡਲੀਆਂ ਦਾ ਮੋਮੈਂਟੋ ਅਤੇ ਸ਼ਾਲ ਦੇ ਕੇ ਸਵਾਗਤ ਕੀਤਾ।

      ਇਸ ਮੌਕੇ ਕੋਰੋਨਾ ਕਾਲ ਦੌਰਾਨ 6 ਲੱਖ ਤੋਂ ਵੱਧ ਟੀਕੇ ਲਾਉਣ ਵਾਲੇ ਅਸ਼ੋਕਾ ਕਾਲਜ ਆਫ ਨਰਸਿੰਗ ਦੇ ਪ੍ਰਬੰਧਕ ਡਾ. ਰਵਿੰਦਰ ਮਿੱਤਲ ਨੇ ਵਿਸ਼ੇਸ਼ ਤੌਰ 'ਤੇ ਪਹੁੰਚ ਕੇ ਕਲਾਕਾਰਾਂ ਦੀ ਹੌਂਸਲਾ ਅਫਜਾਈ ਕੀਤੀ ਅਤੇ ਕਿਹਾ ਕਿ ਸੈਣੀ ਅਤੇ ਉਨ੍ਹਾਂ ਦੀ ਟੀਮ ਵਲੋਂ ਹਰ ਸਾਲ ਬੜਾ ਹੀ ਨੇਕ ਉਪਰਾਲਾ ਕਰਕੇ ਇਨ੍ਹਾਂ ਭਗਤਾਂ ਅਤੇ ਝਾਕੀਆਂ ਦੀ ਹੌਂਸਲਾ ਅਫਜਾਈ ਕੀਤੀ ਜਾਂਦੀ ਹੈ।

       ਇਸ ਮੌਕੇ ਸੈਣੀ ਨੇ ਕਿਹਾ ਕਿ ਸ਼ਿਵ ਦੀ ਪੂਜਾ ਕਰਨ ਨਾਲ ਹਮੇਸ਼ਾ ਹੀ ਦੁੱਖਾਂ ਦਾ ਨਾਸ਼ ਹੁੰਦਾ ਹੈ ਕਿਉਂਕਿ ਭੋਲੇ ਨਾਥ ਸਦਾ ਹੀ ਭਗਤਾਂ ਦੇ ਦੁੱਖਾਂ ਨੂੰ ਹਰ ਲੈਂਦੇ ਹਨ ਅਤੇ ਸ਼ਿਵ ਕ੍ਰਿਪਾ ਸਦਾ ਹੀ ਭਗਤਾਂ 'ਤੇ ਬਣੀ ਰਹਿੰਦੀ ਹੈ। ਇਸ ਮੌਕੇ ਕੈ. ਅਮਰਜੀਤ ਸਿੰਘ, ਸੰਜੇ ਠਾਕੁਰ, ਲਛਮਣ ਦਾਸ, ਅਜੇ ਕੁਮਾਰ ਪਟਵਾਰੀ, ਦਵਿੰਦਰ ਬੰਟੀ, ਮਨੀ ਰੱਤਾ, ਰਾਕੇਸ਼ ਗੋਇਲ, ਪੁਸ਼ਪਿੰਦਰ ਸੈਣੀ, ਅਮਨ ਸੈਣੀ, ਰਾਜੂ ਪ੍ਰਧਾਨ, ਹਰਿੰਦਰ ਸੈਣੀ, ਮਨਸ਼ ਠਾਕੁਰ, ਹਰੀ ਕ੍ਰਿਸ਼ਨ ਲਾਲ, ਅਵਿਨਾਸ਼ ਸੈਣੀ, ਬਾਬਾ, ਅਮਿਤ ਸਾਹਾ ਆਦਿ ਮੈਂਬਰ ਅਤੇ ਪ੍ਰਬੰਧਕ ਹਾਜ਼ਰ ਸਨ।

Advertisement
Advertisement

The post ਸ਼ਿਵ ਕ੍ਰਿਪਾ ਸਦਾ ਹੀ ਭਗਤਾਂ 'ਤੇ ਬਣੀ ਰਹਿੰਦੀ ਹੈ : ਵਿਸ਼ਵਾਸ਼ ਸੈਣੀ appeared first on BARNALA TODAY.

You are receiving this email because you subscribed to this feed at blogtrottr.com.

If you no longer wish to receive these emails, you can unsubscribe from this feed, or manage all your subscriptions.

Related Posts

There is no other posts in this category.
Subscribe Our Newsletter